ਪੰਜਾਬੀ ਵਿਭਾਗ
ਪੰਜਾਬੀ ਵਿਭਾਗ ਕਾਲਜ ਦਾ ਸਭ ਤੋਂ ਪੁਰਾਣਾ ਵਿਭਾਗ ਹੈ ਜੋ ਕਾਲਜ ਦੀ ਸਥਾਪਤੀ ਦੇ ਸਮੇਂ (1992) ਤੋਂ ਚਲ ਰਿਹਾ ਹੈ। ਇਸੇ ਸਮੇਂ ਤੋਂ ਗ੍ਰੈਜੂਏਸ਼ਨ (ਬੀ.ਏ) ਪੱਧਰ ਤੇ ਲਾਜ਼ਮੀ ਪੰਜਾਬੀ ਅਤੇ ਚੌਣਵੀਂ ਪੰਜਾਬੀ ਦੀਆਂ ਕਲਾਸਾਂ ਲੱਗ ਰਹੀਆਂ ਹਨ। 2001 ਤੋਂ ਬੀ.ਸੀ.ਏ. ਦੀਆਂ ਕਲਾਸਾਂ ਸ਼ੁਰੂ ਹੋਣ ਨਾਲ ਪੰਜਾਬੀ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਈ ਜਾਣ ਲੱਗੀ । 1999 ਵਿਚ ਬੀ.ਕਾਮ ਦਾ ਕੋਰਸ ਸ਼ੁਰੂ ਹੋਣ ਨਾਲ ਇਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਈ ਜਾਣੀ ਸ਼ੁਰੂ ਹੋਈ। ...
2008-09 ਤੋਂ ਬੀ.ਐਸ. ਸੀ. ਨਾਨ–ਮੈਡੀਕਲ ਦੀਆਂ ਕਲਾਸਾਂ ਸ਼ੁਰੂ ਹੋਈਆਂ ਅਤੇ ਸੰਬੰਧਿਤ ਵਿਦਿਆਰਥੀ ਲਾਜ਼ਮੀ ਪੰਜਾਬੀ ਪੜ੍ਹਨ ਲੱਗੇ। 2010-11 ਦੇ ਸਲਾਨਾ ਸਿਸਟਮ ਅਧੀਨ ਵੱਖ ਵੱਖ ਵਿਭਾਗ ਦੇ ਵਿਦਿਆਰਥੀਆਂ ਨੂੰ ਪੰਜਾਬੀ ਲਾਜ਼ਮੀ ਅਤੇਚੋਣਵੀਂ ਪੰਜਾਬੀ ਦੇ ਨਾਲ ਬੀ.ਏ ਦੀਆਂ ਕਲਾਸਾਂ ਵਿਚ ਪੰਜਾਬੀ ਆਨਰਜ਼ ਸ਼ੁਰੂ ਕੀਤੀ ਗਈ ਜੋ 2016-17 ਦੇ ਸੈਸ਼ਨ ਤੱਕ ਚਾਲੂ ਰਹੀ। 2005 ਵਿਚ ਪੋਸਟ ਗ੍ਰੈਜ਼ੁਏਟ ਐਮ.ਏ. ਪੰਜਾਬੀ ਦੀ ਪੜ੍ਹਾਈ ਜਾਰੀ ਹੋਈ 2019 ਵਿਚ ਬੀ.ਐਸ.ਸੀ. ਦਾ ਕੋਰਸ ਚਾਲੂ ਹੋਇਆ ਅਤੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਈ ਜਾਣੀ ਸ਼ੁਰੂ ਹੋਈ। ਪਿਛਲੇ 31 ਸਾਲਾਂ ਤੋਂ ਪੰਜਾਬੀ ਦਾ ਵਿਸ਼ਾ ਕਾਲਜ ਦੇ ਵੱਖ ਵੱਖ ਕੋਰਸਾਂ ਵਿਚ ਨਿਰੰਤਰ ਚਲ ਰਹੇ ਹਨ।
ਉਦੇਸ਼
ਪੰਜਾਬੀ ਸਾਡੀ ਰਾਸ਼ਟਰੀ ਭਾਸ਼ਾ ਹੈ। ਭਾਸ਼ਾ ਸੰਚਾਰ ਦਾ ਸਾਧਨ ਹੈ। ਵਿਸ਼ਵ ਭਰ ਦੇ ਦੇਸ਼ ਆਪਣੀ ਮਾਤ ਭਾਸ਼ਾ ਨਾਲ ਜੁੜੇ ਰਹਿਣ ਅਤੇ ਇਸਨੂੰ ਜੀਵਤ ਰੱਖਣ ਲਈ ਇਸ ਦੇ ਵਿਕਾਸ ਲਈ ਆਪਣੀ ਨਵੀਂ ਪੀੜ੍ਹੀ ਨੂੰ ਆਪਣੇ ਨਾਲ ਜੋੜੀ ਰੱਖਣ ਲਈ ਵਿਦਿਅਕ ਪ੍ਰਣਾਲੀ ਵਿਚ ਵਿਸ਼ੇਸ਼ ਮਹੱਤਵ ਦਿੰਦੇ ਹਨ। ਆਪਣੀ ਮਾਤ ਭਾਸ਼ਾ ਨਾਲ ਜੁੜਨਾ ਆਪਣੀ ਸਭਿਆਚਾਰਕ, ਸੰਸਕ੍ਰਿਤੀ ਤੇ ਵਿਰਾਸਤ ਨਾਲ ਜੁੜਨਾ ਵੀ ਹੁੰਦਾ ਹੈ। ਇਹ ਧਾਰਨਾ ਸੌ ਫੀਸਦੀ ਸੱਚ ਹੈ ਕਿ ਜੋ ਗਿਆਨ ਅਤੇ ਬੌਧਿਕ ਵਿਕਾਸ ਵਿਅਕਤੀ ਆਪਣੀ ਭਾਸ਼ਾ ਦੇ ਜ਼ਰੀਏ ਕਰਦਾ ਹੈ ਉਹ ਕਿਸੇ ਦੂਸਰੀ ਭਾਸ਼ਾ ਵਿਚ ਨਹੀਂ ਹੋ ਸਕਦਾ । ਜੋ ਵਿਅਕਤੀ ਆਪਣੀ ਮਾਤ ਭਾਸ਼ਾ ਵਿਚ ਨਿਪੁੰਨ ਹੋ ਜਾਂਦਾ ਹੈ ਉਹ ਦੂਜੀਆਂ ਭਾਸ਼ਾਵਾਂ ਨੂੰ ਵੀ ਜ਼ਿਆਦਾ ਤੇਜ਼ੀ ਨਾਲ ਸਮਝ ਅਤੇ ਸਿੱਖ ਸਕਦਾ ਹੈ। ਪੰਜਾਬੀ ਵਿਭਾਗ ਦਾ ਇਹ ਮੁੱਖ ਉਦੇਸ਼ ਰਿਹਾ ਹੈ ਕਿ ਸਾਡੇ ਵਿਦਿਆਰਥੀ ਆਪਣੀ ਮਾਤ ਭਾਸ਼ਾ ਰਾਹੀਂ ਬਹੁ-ਪੱਖੀ ਗਿਆਨ ਪ੍ਰਾਪਤ ਕਰਦੇ ਹੋਏ ਆਪਣੀ ਅਮੀਰ ਸਾਹਿਤਕ ਪ੍ਰੰਪਰਾ ਤੋਂ ਜੀਵਨ ਸੇਧ ਲੈਣ।
ਵਿਸ਼ੇਸ਼ਤਾਈਆਂ
- ਯੋਗ ਅਤੇ ਤਜ਼ਰਬੇਕਾਰ ਉੱਚ ਸਿੱਖਿਆ ਪ੍ਰਾਪਤ ਅਧਿਆਪਕ
- ਹਰ ਸਾਲ ਕਲਾਸਾਂ ਦਾ ਨਤੀਜਾ 100%
- ਪੜ੍ਹਾਈ ਦੇ ਨਾਲ ਨਾਲ ਧਾਰਮਿਕ, ਸਭਿਆਚਾਰਕ ਗਤੀਵਿਧੀਆਂ
- ਹਰ ਸਾਲ ਪੰਜਾਬੀ ਮਾਹ (ਨਵੰਬਰ ਮਹੀਨਾ) ਅਤੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ (21 ਫਰਵਰੀ) ਮਨਾਉਣਾ
- ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਉਪਰਾਲੇ
- ਪੰਜਾਬੀ ਸਾਹਿਤ ਸਭਾ ਵਲੋਂ ਸਮਾਗਮ
ਭਵਿੱਖ ਮੁਖੀ ਯੋਜਨਾਵਾਂ
- ਵਿਦਿਆਰਥੀਆਂ ਅੰਦਰ ਪੜ੍ਹਾਈ ਦੇ ਨਾਲ ਨਾਲ ਬੌਧਿਕ ਵਿਕਾਸ ਪੈਦਾ ਕਰਨਾ
- ਵਿਦਿਆਰਥੀਆਂ ਦੀ ਪ੍ਰਤਿਭਾ ਨੂੰ ਨਿਖਾਰਨ ਲਈ ਪ੍ਰੋਗਰਾਮਾਂ ਦਾ ਆਯੋਜਨ ਕਰਨਾ
- ਪੰਜਾਬੀ ਮਾਹ ਨਵੰਬਰ ਵਿਚ ਮਨਾਉਣਾ
- ਕੌਮਾਂਤਰੀ ਮਾਂ ਬੋਲੀ ਦਿਵਸ (21ਫਰਵਰੀ) ਮਨਾਉਣਾ
- ਪੰਜਾਬ ਦੇ ਪ੍ਰਸਿੱਧ ਅਤੇ ਨਾਮਵਰ ਲੇਖਕਾਂ ਨਾਲ ਰੂ-ਬ-ਰੂ ਕਰਵਾਉਣਾ
ਕੋਰਸ
ਬੀ.ਏ. ਪੰਜਾਬੀ
(ਲਾਜ਼ਮੀ ਅਤੇ ਚੋਣਵੀਂ)
| ਸੀਟਾਂ | ਰਾਖਵੀਆਂ ਨਹੀਂ |
| ਯੋਗਤਾ | 10+2 |
| ਮਿਆਦ | 3 ਸਾਲ |
| ਸਿਲੇਬਸ |
ਪਹਿਲਾ ਅਤੇ ਦੂਜਾ ਸਮੈਸਟਰ ਤੀਜਾ ਅਤੇ ਚੋਥਾ ਸਮੈਸਟਰ ਪੰਜਵਾਂ ਅਤੇ ਛੇਵਾਂ ਸਮੈਸਟਰ |
| ਸਿੱਖਣ ਦੇ ਨਤੀਜੇ | ਪੀ.ਐਲ.ੳ. / ਸੀ.ਐਲ.ੳ. |
ਬੀ.ਐਸ.ਸੀ.
| ਸੀਟਾਂ | ਸਟਰੀਮ ਅਨੁਸਾਰ |
| ਯੋਗਤਾ | 10+2 |
| ਮਿਆਦ | 3 ਸਾਲ |
| ਸਿਲੇਬਸ |
ਪਹਿਲਾ ਅਤੇ ਦੂਜਾ ਸਮੈਸਟਰ ਤੀਜਾ ਅਤੇ ਚੋਥਾ ਸਮੈਸਟਰ ਪੰਜਵਾਂ ਅਤੇ ਛੇਵਾਂ ਸਮੈਸਟਰ |
ਬੀ.ਕਾਮ.
| ਸੀਟਾਂ | ਸਟਰੀਮ ਅਨੁਸਾਰ |
| ਯੋਗਤਾ | 10+2 |
| ਮਿਆਦ | 3 ਸਾਲ |
| ਸਿਲੇਬਸ | ਸਾਰੇ ਸਮੈਸਟਰ |
ਬੀ.ਸੀ.ਏ.
| ਸੀਟਾਂ | ਸਟਰੀਮ ਅਨੁਸਾਰ |
| ਯੋਗਤਾ | 10+2 |
| ਮਿਆਦ | 3 ਸਾਲ |
| ਸਿਲੇਬਸ | ਸਾਰੇ ਸਮੈਸਟਰ |
ਐਮ.ਏ.
| ਸੀਟਾਂ | 40 ਸੀਟਾਂ |
| ਯੋਗਤਾ | ਗ੍ਰੈਜੂਏਟ |
| ਮਿਆਦ | 2 ਸਾਲ |
| ਸਿਲੇਬਸ | ਸਾਰੇ ਸਮੈਸਟਰ |



